ਅਧਿਕਾਰਿਤ Gmail ਐਪ ਵਿੱਚ ਤੁਹਾਡੇ Android ਫ਼ੋਨ ਜਾਂ ਟੈਬਲੈੱਟ ਲਈ ਜ਼ੋਰਦਾਰ ਸੁਰੱਖਿਆ, ਅਸਲ-ਸਮੇਂ ਵਿੱਚ ਸੂਚਨਾਵਾਂ, ਕਈ ਖਾਤਿਆਂ ਦਾ ਸਮਰਥਨ ਅਤੇ ਤੁਹਾਡੀ ਸਮੁੱਚੀ ਈਮੇਲ ਵਿਚਾਲੇ ਕੰਮ ਕਰਨ ਵਾਲੀ ਖੋਜ ਵਿਸ਼ੇਸ਼ਤਾ ਵਰਗੀਆਂ Gmail ਦੀਆਂ ਬਿਹਤਰੀਨ ਵਿਸ਼ੇਸ਼ਤਾਵਾਂ ਮਿਲਦੀਆਂ ਹਨ। Gmail, Wear OS 'ਤੇ ਵੀ ਉਪਲਬਧ ਹੈ ਤਾਂ ਜੋ ਤੁਸੀਂ ਉਤਪਾਦਕ ਰਹਿ ਸਕੋ ਅਤੇ ਆਪਣੇ ਗੁੱਟ ਤੋਂ ਈਮੇਲ ਦਾ ਪ੍ਰਬੰਧਨ ਕਰ ਸਕੋ।
Gmail ਐਪ ਨਾਲ ਤੁਸੀਂ:
• ਸਵੈਚਲਿਤ ਤੌਰ 'ਤੇ 99.9 ਫ਼ੀਸਦ ਤੋਂ ਵੱਧ ਸਪੈਮ, ਫ਼ਿਸ਼ਿੰਗ, ਮਾਲਵੇਅਰ ਅਤੇ ਖਤਰਨਾਕ ਲਿੰਕਾਂ ਨੂੰ ਤੁਹਾਡੇ ਇਨਬਾਕਸ ਤੱਕ ਪਹੁੰਚਣ ਤੋਂ ਬਲਾਕ ਕਰ ਸਕਦੇ ਹੋ।
• ਭੇਜਣਾ ਰੱਦ ਕਰ ਸਕਦੇ ਹੋ, ਤਾਂ ਜੋ ਗਲਤ ਈਮੇਲ ਨੂੰ ਰੋਕਿਆ ਜਾ ਸਕੇ
• ਜੁੜਨ, ਬਣਾਉਣ ਅਤੇ ਹੋਰਾਂ ਨਾਲ ਸਹਿਯੋਗ ਕਰਨ ਲਈ Google Chat ਚਾਲੂ ਕਰ ਸਕਦੇ ਹੋ
• ਸਪੇਸਾਂ ਵਿੱਚ ਗਰੁੱਪ ਵਜੋਂ ਬਹੁਤ ਕੁਝ ਕਰਵਾ ਸਕਦੇ ਹੋ - ਇਹ ਲੋਕਾਂ, ਵਿਸ਼ਿਆਂ ਅਤੇ ਪ੍ਰੋਜੈਕਟਾਂ ਨੂੰ ਵਿਵਸਥਿਤ ਕਰਨ ਲਈ ਇੱਕ ਸਮਰਪਿਤ ਥਾਂ ਹੈ
• Google Meet ਨਾਲ ਬਿਹਤਰੀਨ ਕੁਆਲਿਟੀ ਵਾਲੀ ਵੀਡੀਓ ਕਾਲਿੰਗ ਦਾ ਅਨੰਦ ਮਾਣ ਸਕਦੇ ਹੋ
• ਚੁਸਤ ਜਵਾਬ ਸੁਝਾਵਾਂ ਨਾਲ ਈਮੇਲਾਂ ਦਾ ਤੁਰੰਤ ਜਵਾਬ ਦੇ ਸਕਦੇ ਹੋ
• ਕਈ ਖਾਤਿਆਂ ਵਿਚਾਲੇ ਅਦਲਾ-ਬਦਲੀ ਕਰ ਸਕਦੇ ਹੋ
• ਆਸਾਨੀ ਨਾਲ ਫ਼ਾਈਲਾਂ ਨੂੰ ਨੱਥੀ ਕਰੋ ਅਤੇ ਸਾਂਝਾ ਕਰੋ
• ਸੂਚਨਾ ਕੇਂਦਰ, ਬੈਜ ਅਤੇ ਲਾਕ ਸਕ੍ਰੀਨ ਵਿਕਲਪਾਂ ਸਮੇਤ, ਨਵੀਂ ਈਮੇਲ ਬਾਰੇ ਤੇਜ਼ੀ ਨਾਲ ਸੂਚਨਾ ਪ੍ਰਾਪਤ ਕਰ ਸਕਦੇ ਹੋ
• ਤੁਰੰਤ ਨਤੀਜੇ, ਟਾਈਪ ਕਰਨ ਵੇਲੇ ਪੂਰਵ-ਅਨੁਮਾਨ ਅਤੇ ਸ਼ਬਦ-ਜੋੜ ਸੁਝਾਵਾਂ ਨਾਲ ਆਪਣੀ ਈਮੇਲ ਨੂੰ ਜ਼ਿਆਦਾ ਤੇਜ਼ੀ ਨਾਲ ਖੋਜ ਸਕਦੇ ਹੋ
• ਲੇਬਲਬੱਧ, ਤਾਰਾਬੱਧ ਕਰ ਕੇ, ਮਿਟਾ ਕੇ ਅਤੇ ਸਪੈਮ ਦੀ ਰਿਪੋਰਟ ਕਰ ਕੇ ਆਪਣੀ ਈਮੇਲ ਨੂੰ ਵਿਵਸਥਿਤ ਕਰ ਸਕਦੇ ਹੋ
• ਆਪਣੇ ਇਨਬਾਕਸ ਨੂੰ ਤੁਰੰਤ ਕਲੀਅਰ ਕਰਨ ਵਾਸਤੇ, ਪੁਰਾਲੇਖਬੱਧ ਕਰਨ/ਮਿਟਾਉਣ ਲਈ ਸਵਾਈਪ ਕਰ ਸਕਦੇ ਹੋ
• ਸਿਲਸਿਲੇਵਾਰ ਗੱਲਾਂਬਾਤਾਂ ਵਾਲੀ ਆਪਣੀ ਈਮੇਲ ਪੜ੍ਹ ਸਕਦੇ ਹੋ
• ਟਾਈਪ ਕਰਦੇ ਸਮੇਂ ਆਪਣੇ Google ਸੰਪਰਕਾਂ ਜਾਂ ਆਪਣੇ ਫ਼ੋਨ ਤੋਂ ਸੰਪਰਕ ਦੇ ਨਾਮ ਸਵੈ-ਮੁਕੰਮਲ ਕਰ ਸਕਦੇ ਹੋ
• ਐਪ ਤੋਂ ਹੀ Google Calendar ਦੇ ਸੱਦਿਆਂ ਦਾ ਜਵਾਬ ਦੇ ਸਕਦੇ ਹੋ
• ਆਪਣੀਆਂ ਈਮੇਲਾਂ ਦੀ ਤੁਰੰਤ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ Wear OS ਘੜੀ 'ਤੇ ਇੱਕ Gmail ਪੇਚੀਦਗੀ ਅਤੇ ਟਾਇਲ ਸ਼ਾਮਲ ਕਰੋ
Gmail ਜੋ Google Workspace ਦਾ ਹਿੱਸਾ ਹੈ, ਜਿਸ ਨਾਲ ਤੁਸੀਂ ਅਤੇ ਤੁਹਾਡੀ ਟੀਮ ਆਸਾਨੀ ਨਾਲ ਕਨੈਕਟ ਕਰ, ਬਣਾ ਅਤੇ ਸਹਿਯੋਗ ਕਰ ਸਕਦੇ ਹੋ। ਤੁਸੀਂ ਇਹ ਕਰ ਸਕਦੇ ਹੋ:
• Google Meet ਜਾਂ Google Chat ਰਾਹੀਂ ਸਹਿਕਰਮੀਆਂ ਨਾਲ ਕਨੈਕਟ ਕਰ ਸਕਦੇ ਹੋ, Calendar ਵਿੱਚ ਸੱਦਾ ਭੇਜ ਸਕਦੇ ਹੋ, ਆਪਣੀ ਕਾਰਜ ਸੂਚੀ ਵਿੱਚ ਕਾਰਵਾਈ ਸ਼ਾਮਲ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ, ਉਹ ਵੀ Gmail ਤੋਂ ਬਾਹਰ ਨਿਕਲੇ ਬਿਨਾਂ
• ਆਪਣੇ ਮਹੱਤਵਪੂਰਨ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਸਰਲ ਕਾਰਜਾਂ ਦਾ ਧਿਆਨ ਰੱਖਣ ਵਿੱਚ ਮਦਦ ਪ੍ਰਾਪਤ ਕਰਨ ਲਈ ਸੁਝਾਈਆਂ ਕਾਰਵਾਈਆਂ ਨੂੰ ਵਰਤ ਸਕਦੇ ਹੋ — ਜਿਵੇਂ ਕਿ ਚੁਸਤ ਜਵਾਬ, ਸਮਾਰਟ ਕੰਪੋਜ਼, ਵਿਆਕਰਨ ਸੰਬੰਧੀ ਸੁਝਾਅ ਅਤੇ ਰਿਮਾਇੰਡਰ — ਤਾਂ ਜੋ ਤੁਸੀਂ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਸਕੋ
• ਸੁਰੱਖਿਅਤ ਰਹੋ। ਸਾਡੇ ਮਸ਼ੀਨ ਸਿੱਖਿਆ ਮਾਡਲ 99.9% ਤੋਂ ਵੱਧ ਸਪੈਮ, ਫ਼ਿਸ਼ਿੰਗ ਅਤੇ ਮਾਲਵੇਅਰ ਨੂੰ ਸਾਡੇ ਵਰਤੋਂਕਾਰਾਂ ਤੱਕ ਪਹੁੰਚਣ ਤੋਂ ਬਲਾਕ ਕਰਦੇ ਹਨ
Google Workspace ਬਾਰੇ ਹੋਰ ਜਾਣੋ: https://workspace.google.com/products/gmail/
ਹੋਰ ਜਾਣਕਾਰੀ ਲਈ ਸਾਡਾ ਅਨੁਸਰਣ ਕਰੋ:
Twitter: https://twitter.com/googleworkspace
LinkedIn: https://www.linkedin.com/showcase/googleworkspace
Facebook: https://www.facebook.com/googleworkspace/
ਅੱਪਡੇਟ ਕਰਨ ਦੀ ਤਾਰੀਖ
10 ਦਸੰ 2024